TMKOC Actor Missing: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਅਦਾਕਾਰ ਲਾਪਤਾ! ਬਜ਼ੁਰਗ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ
Advertisement
Article Detail0/zeephh/zeephh2223977

TMKOC Actor Missing: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਅਦਾਕਾਰ ਲਾਪਤਾ! ਬਜ਼ੁਰਗ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ

TMKOC Actor Missing: ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਵਿੱਚ ਰੋਸ਼ਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਲਾਪਤਾ ਹੋ ਗਏ ਹਨ। 

 

TMKOC Actor Missing: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਅਦਾਕਾਰ ਲਾਪਤਾ! ਬਜ਼ੁਰਗ ਪਿਤਾ ਨੇ ਦਰਜ ਕਰਵਾਈ ਸ਼ਿਕਾਇਤ

TMKOC Actor Missing: ਸਭ ਲੋਕਾਂ ਦਾ ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿਹਾ ਗਿਆ ਹੈ ਕਿ ਰੋਸ਼ਨ ਸਿੰਘ ਦੀ ਭੂਮਿਕਾ ਲਈ ਜਾਣੇ ਜਾਂਦੇ ਗੁਰਚਰਨ ਸਿੰਘ ਕਥਿਤ ਤੌਰ 'ਤੇ ਲਾਪਤਾ ਹੋ ਗਏ ਹਨ।ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਖਬਰ ਨੇ ਪ੍ਰਸ਼ੰਸਕਾਂ ਅਤੇ ਸਹਿ ਕਲਾਕਾਰਾਂ ਨੂੰ ਹੈਰਾਨ ਕਰ ਦਿੱਤਾ ਹੈ। 

ਦੱਸ ਦਈਏ ਕਿ ਗੁਰਚਰਨ ਸਿੰਘ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਰੋਸ਼ਨ ਸਿੰਘ ਸੋਢੀ ਆਪਣੇ ਕਿਰਦਾਰ ਕਰਕੇ ਕਾਫੀ ਪ੍ਰਸਿੱਧੀ ਹਾਸਲ ਕਰ ਰਹੇ ਹਨ। ਸ਼ੋਅ ਛੱਡਣ ਤੋਂ ਬਾਅਦ ਵੀ ਲੋਕ ਉਸ ਨੂੰ ਭੁੱਲ ਨਹੀਂ ਸਕੇ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਸਨ ਅਤੇ ਆਪਣੀ ਜ਼ਿੰਦਗੀ ਦੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਸਨ ਪਰ ਹੁਣ ਚਾਰ ਦਿਨਾਂ ਤੋਂ ਕੋਈ ਨਵੀਂ ਪੋਸਟ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ:  Amritsar News: CM ਮਾਨ ਨੇ ਪਤਨੀ ਤੇ ਧੀ ਨਿਆਮਤ ਸਮੇਤ ਦਰਬਾਰ ਸਾਹਿਬ 'ਚ ਮੱਥਾ ਟੇਕਿਆ

ਗੁਰੂਚਰਨ ਨੂੰ ਆਖਰੀ ਵਾਰ ਇੱਥੇ ਦੇਖਿਆ ਗਿਆ ਸੀ
ਗੁਰਚਰਨ ਸਿੰਘ ਨੂੰ ਆਖਰੀ ਵਾਰ 22 ਅਪ੍ਰੈਲ ਨੂੰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ ਸੀ। ਗੁਰਚਰਨ ਸਿੰਘ ਮੁੰਬਈ ਲਈ ਰਵਾਨਾ ਹੋ ਰਿਹਾ ਸੀ, ਪਰ ਉਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚਿਆ ਅਤੇ ਨਾ ਹੀ ਘਰ ਵਾਪਸ ਆਇਆ। ਉਸ ਦੇ ਲਾਪਤਾ ਹੋਣ ਨਾਲ ਕਾਫੀ ਚਿੰਤਾ ਪੈਦਾ ਹੋ ਗਈ ਹੈ। ਉਸ ਦੀ ਉਮਰ 50 ਸਾਲ ਹੈ ਅਤੇ ਉਹ ਮਾਨਸਿਕ ਤੌਰ 'ਤੇ ਬਿਲਕੁਲ ਤੰਦਰੁਸਤ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਫੋਨ ਵੀ ਬੰਦ ਹੈ।

Trending news