Nangal News: ਪਾਣੀ 'ਚ ਡੁੱਬਣ ਕਾਰਨ ਸਵਾ ਸਾਲ ਦੇ ਬੱਚੇ ਦੀ ਮੌਤ; ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ
Advertisement
Article Detail0/zeephh/zeephh2224429

Nangal News: ਪਾਣੀ 'ਚ ਡੁੱਬਣ ਕਾਰਨ ਸਵਾ ਸਾਲ ਦੇ ਬੱਚੇ ਦੀ ਮੌਤ; ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ

Nangal News:  ਨੰਗਲ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਸਵਾ ਸਾਲ ਦਾ ਇੱਕ ਛੋਟਾ ਬੱਚਾ (ਨਾਮ ਵਾਰਿਸ) ਖੇਡਦਾ-ਖੇਡਦਾ ਬਾਥਰੂਮ ਵਿੱਚ ਚਲਾ ਗਿਆ।

Nangal News: ਪਾਣੀ 'ਚ ਡੁੱਬਣ ਕਾਰਨ ਸਵਾ ਸਾਲ ਦੇ ਬੱਚੇ ਦੀ ਮੌਤ; ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ

Nangal News (ਬਿਮਲ ਸ਼ਰਮਾ) : ਨੰਗਲ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਸਵਾ ਸਾਲ ਦਾ ਇੱਕ ਛੋਟਾ ਬੱਚਾ (ਨਾਮ ਵਾਰਿਸ) ਖੇਡਦਾ-ਖੇਡਦਾ ਬਾਥਰੂਮ ਵਿੱਚ ਚਲਾ ਗਿਆ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗ ਕਦੋਂ ਪਾਣੀ ਦੀ ਭਰੀ ਬਾਲਟੀ ਵਿੱਚ ਡਿੱਗ ਗਿਆ।

ਇਸਦਾ ਪਤਾ ਉਦੋਂ ਲੱਗਾ ਜਦੋਂ ਕੁਝ ਸਮੇਂ ਬਾਅਦ ਘਰ ਵਿਚਲੇ ਹੋਰ ਬੱਚੇ ਨੇ ਉਸ ਨੂੰ ਦੇਖਿਆ ਤਾਂ ਉਸਨੇ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਜਦੋਂ ਉਨ੍ਹਾਂ ਆ ਕੇ ਦੇਖਿਆ ਉਦੋਂ ਤੱਕ ਬੱਚਾ ਪਾਣੀ ਵਿੱਚ ਡੁੱਬ ਚੁੱਕਿਆ ਸੀ। ਜਦੋਂ ਬੱਚੇ ਨੂੰ ਬਾਹਰ ਕੱਢ ਕੇ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਉੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਬੱਚਾ ਘਰ ਵਿੱਚ ਖੇਡਦਾ-ਖੇਡਦਾ ਬਾਥਰੂਮ ਵਿੱਚ ਚਲਾ ਗਿਆ ਮਗਰ ਪਰਿਵਾਰਕ ਮੈਂਬਰਾਂ ਨੇ ਉਸ ਵਕਤ ਧਿਆਨ ਨਾ ਦਿੱਤਾ ਕੁਝ ਦੇਰ ਬਾਅਦ ਜਦੋਂ ਪਰਿਵਾਰਿਕ ਮੈਂਬਰਾਂ ਨੇ ਉਸ ਨੇ ਲੱਭਣਾ ਸ਼ੁਰੂ ਕੀਤਾ ਤਾਂ ਕਰਦੇ ਹੀ ਇੱਕ ਬੱਚੇ ਨੇ ਉਸ ਨੂੰ ਬਾਥਰੂਮ ਵਿੱਚ ਦੇਖਿਆ ਅਤੇ ਪਰਿਵਾਰ ਵਾਲਿਆਂ ਨੂੰ ਦੱਸਿਆ ਮਗਰ ਜਦੋਂ ਤੱਕ ਪਰਿਵਾਰ ਉੱਥੇ ਪਹੁੰਚਿਆ ਉਦੋਂ ਤੱਕ ਬੱਚਾ ਪਾਣੀ ਵਿੱਚ ਡੁੱਬ ਚੁੱਕਾ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : Sri Muktsar Sahib News: ਲਿਫਟਿੰਗ ਨਾ ਹੋਣ ਕਾਰਨ ਮੰਡੀਆਂ 'ਚ ਲੱਗੇ ਕਣਕ ਦੇ ਅੰਬਾਰ; ਟਰਾਂਸਪੋਰਟ ਟੈਂਡਰ ਨਹੀਂ ਹੋਇਆ

ਬੱਚੇ ਦੀ ਮੌਤ ਤੋਂ ਬਾਅਦ ਇਹ ਖਬਰ ਜਦੋਂ ਆਲੇ-ਦੁਆਲੇ ਲੋਕਾਂ ਨੂੰ ਪਤਾ ਲੱਗੀ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ੀ ਮੀਡੀਆ ਦੀ ਵੀ ਲੋਕਾਂ ਨੂੰ ਅਪੀਲ ਹੈ ਕਿ ਛੋਟੇ ਬੱਚਿਆਂ ਦਾ ਧਿਆਨ ਰੱਖੋ ਜੇਕਰ ਘਰ ਵਿੱਚ ਬਾਲਟੀ ਜਾਂ ਟੱਪ ਵਰਗੀਆਂ ਚੀਜ਼ਾਂ ਹਨ ਤੇ ਘਰ ਵਿੱਚ ਛੋਟੇ ਬੱਚੇ ਹਨ ਤਾਂ ਹੋ ਸਕੇ ਉਨ੍ਹਾਂ ਨੂੰ ਖਾਲੀ ਰੱਖੋ।

ਨਗਰ ਕੌਂਸਲ ਪ੍ਰਧਾਨ  ਨੇ ਕਿਹਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਇਲਾਕੇ 'ਚ ਵਾਪਰ ਚੁੱਕੀਆਂ ਹਨ। ਪਰਿਵਰਾਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।

ਇਹ ਵੀ ਪੜ੍ਹੋ : Gurdaspur News: ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਸੜ ਕੇ ਹੋਈ ਸੁਆਹ; ਹਨੇਰੀ ਮਗਰੋਂ ਲੱਗੀ ਅੱਗ

Trending news