Pathankot Accident News: ਕਾਰ ਦੀ ਟੱਕਰ ਨਾਲ ਸਾਢੇ 4 ਸਾਲ ਦੇ ਮਾਸੂਮ ਦੀ ਹੋਈ ਮੌਤ; ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ
Advertisement
Article Detail0/zeephh/zeephh2084537

Pathankot Accident News: ਕਾਰ ਦੀ ਟੱਕਰ ਨਾਲ ਸਾਢੇ 4 ਸਾਲ ਦੇ ਮਾਸੂਮ ਦੀ ਹੋਈ ਮੌਤ; ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ

Pathankot Accident News: ਪਠਾਨਕੋਟ ਵਿੱਚ ਸਾਢੇ ਚਾਰ ਸਾਲ ਦੇ ਮਾਸੂਮ ਦੀ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।

Pathankot Accident News: ਕਾਰ ਦੀ ਟੱਕਰ ਨਾਲ ਸਾਢੇ 4 ਸਾਲ ਦੇ ਮਾਸੂਮ ਦੀ ਹੋਈ ਮੌਤ; ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ

Pathankot Accident News: ਪਠਾਨਕੋਟ ਦੇ ਸੈਲੀ ਰੋਡ ਉਤੇ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸਾਢੇ ਚਾਰ ਸਾਲ ਦੇ ਮਾਸੂਮ ਦੀ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਤੇ ਮੌਕੇ ਤੋਂ ਕਾਰ ਸਵਾਰ ਫ਼ਰਾਰ ਹੋ ਗਿਆ।

ਜਾਣਕਾਰੀ ਦਿੰਦਿਆਂ ਮ੍ਰਿਤਕ ਮਾਸੂਮ ਦੇ ਰਿਸ਼ਤੇਦਾਰ ਸੁਨੀਲ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਨੂੰ ਕਰੀਬ 2 ਵਜੇ ਸਾਢੇ ਚਾਰ ਸਾਲ ਦਾ ਮਾਸੂਮ ਵਿਵੇਕ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਜਿੱਥੇ ਇੱਕ ਕਾਰ ਆਈ ਤੇ ਬੱਚੇ ਨੂੰ ਉਥੇ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਫ਼ਰਾਰ ਹੋ ਗਏ।

ਮਾਸੂਮ ਵਿਵੇਕ ਦੇ ਪਿਤਾ ਜਨਕ ਰਾਜ ਤੇ ਉਸਦੀ ਮਾਤਾ ਵਿਮਲਾ ਸਦਮੇ ਵਿੱਚ ਹਨ ਅਤੇ ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਇਨਸਾਫ ਦਵਾਇਆ ਜਾਵੇ।

ਇਹ ਵੀ ਪੜ੍ਹੋ : Mukhyamantri Tirth Yatra Yojana: ਅੱਜ ਰਾਜਪੁਰਾ ਤੋਂ ਸ੍ਰੀ ਖਾਟੂ ਸ਼ਾਹ ਲਈ 43 ਸ਼ਰਧਾਲੂਆਂ ਦਾ ਜੱਥਾ CM ਤੀਰਥ ਯਾਤਰਾ ਤਹਿਤ ਰਵਾਨਾ

ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਥਾਣਾ ਡਿਵੀਜ਼ਨ ਨੰਬਰ-2 ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਜਾਰੀ ਹੈ ਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਦੂਜੇ ਪਾਸੇ ਦਸੂਹਾ ਰੋਡ ਉਪਰ ਸਥਿਤ ਪਿੰਡ ਅਰਗੋਵਾਲ ਪੰਪ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਤੇ ਗੱਡੀ ਦੀ ਭਿਆਨਕ ਟੱਕਰ ਨਾਵ ਮੋਟਰਸਾਈਕਲ ਸਵਾਰ ਦਾਦੇ-ਪੋਤੇ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।

ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਰਾਜਿੰਦਰ ਪ੍ਰਸ਼ਾਦ ਪੁੱਤਰ ਹੰਸਰਾਜ (66 ) ਵਾਸੀ ਅਰਗੋਵਾਲ ਪੋਤਰੇ ਲਕਸ ਪੁੱਤਰ ਸੰਦੀਪ ਕੁਮਾਰ (ਸਾਢੇ ਤਿੰਨ ਸਾਲ) ਨਾਲ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਪਣੇ ਪਿੰਡ ਅਰਗੋਵਾਲ ਤੋਂ ਪਿੰਡ ਮਾਨਗੜ੍ਹ ਨੂੰ ਜਾ ਰਿਹਾ ਸੀ। ਅੱਗੇ ਜਾ ਕੇ ਇੱਕ ਗੱਡੀ ਦੀ ਟੱਕਰ ਨਾਲ ਦੋਵੇਂ ਦਾਦੇ-ਪੋਤੇ ਦੀ ਮੌਤ ਹੋ ਗਈ। ਪੁਲਿਸ ਨੇ ਗੰਭੀਰਤਾ ਨਾਲ ਮਾਮਲੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Bigg Boss 17 Winner: ਮੁਨੱਵਰ ਫਾਰੂਕੀ ਬਣੇ ਬਿੱਗ ਬੌਸ ਸੀਜ਼ਨ 17 ਦੇ ਜੇਤੂ, ਮਿਲੀ ਲੱਖਾਂ ਦੀ ਇਨਾਮ ਰਾਸ਼ੀ

 

Trending news