Samrala News: ਸਕੂਲ ਬੱਸ ਹੇਠਾਂ ਆਉਣ ਕਾਰਨ ਮਾਸੂਮ ਬੱਚੇ ਦੀ ਮੌਤ; ਮਿੰਟਾਂ 'ਚ ਹੱਸਦਾ-ਵੱਸਦਾ ਘਰ ਉਜੜਿਆ
Advertisement
Article Detail0/zeephh/zeephh1888745

Samrala News: ਸਕੂਲ ਬੱਸ ਹੇਠਾਂ ਆਉਣ ਕਾਰਨ ਮਾਸੂਮ ਬੱਚੇ ਦੀ ਮੌਤ; ਮਿੰਟਾਂ 'ਚ ਹੱਸਦਾ-ਵੱਸਦਾ ਘਰ ਉਜੜਿਆ

Samrala News: ਸਥਾਨਕ ਪਿੰਡ ਪਵਾਤ ਵਿੱਚ ਬਾਅਦ ਦੁਪਹਿਰ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਡੇਢ ਸਾਲਾਂ ਮਾਸੂਮ ਬੱਚੇ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ।

Samrala News: ਸਕੂਲ ਬੱਸ ਹੇਠਾਂ ਆਉਣ ਕਾਰਨ ਮਾਸੂਮ ਬੱਚੇ ਦੀ ਮੌਤ; ਮਿੰਟਾਂ 'ਚ ਹੱਸਦਾ-ਵੱਸਦਾ ਘਰ ਉਜੜਿਆ

Samrala News: ਸਥਾਨਕ ਪਿੰਡ ਪਵਾਤ ਵਿੱਚ ਬਾਅਦ ਦੁਪਹਿਰ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਡੇਢ ਸਾਲਾਂ ਮਾਸੂਮ ਬੱਚੇ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਦਾ ਵੱਡਾ ਭਰਾ ਮਾਛੀਵਾੜਾ ਨੇੜੇ ਇੱਕ ਪ੍ਰਾਈਵੇਟ ਸਕੂਲ ਵਿੱਚ ਨਰਸਰੀ ’ਚ ਪੜ੍ਹਦਾ ਸੀ ਅਤੇ ਸਕੂਲ ਬੱਸ ਅੱਜ ਉਸ ਨੂੰ ਛੁੱਟੀ ਉਪਰੰਤ ਪਿੰਡ ਪਵਾਤ ਵਿਖੇ ਘਰ ਨੇੜੇ ਛੱਡਣ ਆਈ ਸੀ।

ਸਕੂਲ ਬੱਸ ਜਦੋਂ ਪਿੰਡ ਪਵਾਤ ਵਿਦਿਆਰਥੀ ਦੇ ਘਰ ਨੇੜੇ ਪੁੱਜੀ ਤਾਂ ਉਸਦੀ ਮਾਂ ਉਸਨੂੰ ਲੈਣ ਲਈ ਘਰ ਦੇ ਬਾਹਰ ਆਈ ਜਿਸ ਨਾਲ ਛੋਟਾ ਬੱਚਾ ਮਨਜੋਤ ਵੀ ਬਾਹਰ ਬੱਸ ਕੋਲ ਆ ਗਿਆ। ਮਾਂ ਵੱਲੋਂ ਸਕੂਲ ਬੱਸ ’ਚੋਂ ਵੱਡੇ ਲੜਕੇ ਨੂੰ ਉਤਾਰ ਲਿਆ ਗਿਆ ਤੇ ਜਦੋਂ ਬੱਸ ਤੁਰਨ ਲੱਗੀ ਤਾਂ ਪਿਛਲੇ ਟਾਇਰ ਨੇੜੇ ਖੜ੍ਹਾ ਉਸਦਾ ਛੋਟਾ ਲੜਕਾ ਮਨਜੋਤ ਸਿੰਘ ਹੇਠਾਂ ਆ ਗਿਆ।

ਬੱਸ ਦਾ ਟਾਇਰ ਬੱਚੇ ਮਨਜੋਤ ਸਿੰਘ ਦੇ ਸਿਰ ਉੱਪਰੋਂ ਗੁਜ਼ਰ ਗਿਆ ਅਤੇ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਸਨੂੰ ਸਰਕਾਰੀ ਹਸਪਤਾਲ ਸਮਰਾਲਾ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦਾ ਪਿਤਾ ਦੁਬਈ ਵਿੱਚ ਕੰਮ ਕਰਦਾ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਇਹ ਹਾਦਸਾ ਸਕੂਲ ਬੱਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ ਕਿਉਂਕਿ ਉਸਨੇ ਬੱਚਾ ਉਤਾਰਨ ਤੋਂ ਬਾਅਦ ਆਸ-ਪਾਸ ਨਹੀਂ ਦੇਖਿਆ ਜਿਸ ਕਾਰਨ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਸਕੂਲ ਬੱਸ ਨੂੰ ਵੀ ਕਾਬੂ ਕਰ ਲਿਆ ਹੈ। ਡੇਢ ਸਾਲਾਂ ਮਾਸੂਮ ਮਨਜੋਤ ਸਿੰਘ ਦੀ ਮੌਤ ਨਾਲ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਇਹ ਵੀ ਪੜ੍ਹੋ : Amit Shah Punjab Visit Today LIVE Updates: ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ ਵਿੱਚ CM ਭਗਵੰਤ ਮਾਨ ਨੇ ਹਰਿਆਣਾ-ਰਾਜਸਥਾਨ ਨੂੰ ਪਾਈ ਝਾੜ

ਡਾਕਟਰ ਓਸ਼ੋ ਨੇ ਦੱਸਿਆ ਕਿ ਇੱਕ ਡੇਢ ਸਾਲ ਦਾ ਬੱਚਾ ਮ੍ਰਿਤਕ ਹੀ ਲੈਕੇ ਆਏ ਸਨ। ਪਰਿਵਾਰ ਮੁਤਾਬਕ ਡੇਢ ਸਾਲ ਦੇ ਬੱਚੇ ਦੀ ਸਕੂਲ ਵੈਨ ਦੇ ਪਿਛਲੇ ਟਾਇਰ ਥੱਲੇ ਆਉਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ। ਦੂਜੇ ਪਾਸੇ ਖ਼ਾਲਸਾ ਪਬਲਿਕ ਸਕੂਲ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਕਾਫੀ ਸਮੇਂ ਬਾਅਦ ਪਤਾ ਲੱਗਿਆ ਕਿ ਇਕ ਦਰਦਨਾਕ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਡੇਢ ਸਾਲ ਦੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : Arsh Dalla News: ਅਰਸ਼ ਡੱਲਾ ਨੂੰ ਲੈ ਕੇ NIA ਦਾ ਵੱਡਾ ਖੁਲਾਸਾ, ਕੈਨੇਡਾ ਤੋਂ ਚਲਾ ਰਿਹਾ ਸੀ ‘ਅੱਤਵਾਦੀ ਕੰਪਨੀ’

Trending news