Patiala Girl News: ਨਾਬਾਲਿਗ ਲੜਕੀ ਦਾ ਵਿਆਹ ਕਰ ਅੱਗੇ ਵੇਚਣ ਵਾਲੀ ਮਹਿਲਾ ਕਾਬੂ
Advertisement
Article Detail0/zeephh/zeephh2230016

Patiala Girl News: ਨਾਬਾਲਿਗ ਲੜਕੀ ਦਾ ਵਿਆਹ ਕਰ ਅੱਗੇ ਵੇਚਣ ਵਾਲੀ ਮਹਿਲਾ ਕਾਬੂ

Patiala Girl News: ਪਿੰਡ ਮੂਡ ਖੇੜਾ ਦੀ ਰਹਿਣ ਵਾਲੀ ਇੱਕ 14 ਸਾਲਾ ਬੱਚੀ ਨੂੰ ਉਸਦੇ ਹੀ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਘਰੇ ਬੁਲਾਇਆ ਅਤੇ ਉਸ ਤੋਂ ਬਾਅਦ ਉਸ ਨੂੰ ਮੋਟਰਸਾਈਕਲ ਤੇ ਪਿੰਡ ਖੇੜੀ ਜੱਟਾਂ ਦੇ ਵਿੱਚ ਲੈ ਗਈ।

Patiala Girl News: ਨਾਬਾਲਿਗ ਲੜਕੀ ਦਾ ਵਿਆਹ ਕਰ ਅੱਗੇ ਵੇਚਣ ਵਾਲੀ ਮਹਿਲਾ ਕਾਬੂ

Patiala Girl News: ਪਟਿਆਲਾ ਜ਼ਿਲ੍ਹੇ ਦੇ ਪਿੰਡ ਮੂਹੰਦਖੇੜਾ ਦੇ ਵਿੱਚ ਇੱਕ 14 ਸਾਲਾ ਲੜਕੀ ਨੂੰ ਉਸਦੇ ਹੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਦੇ ਵੱਲੋਂ ਕਥਿਤ ਰੂਪ ਦੇ ਵਿੱਚ 20 ਹਜ਼ਾਰ ਦੇ ਵਿੱਚ ਅੱਗੇ ਵੇਚਦੇ ਹਨ ਅਤੇ ਉਸਦਾ ਵਿਆਹ ਕਰਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੀ ਸਹਾਇਤਾ ਦੇ ਨਾਲ ਲੜਕੀ ਨੂੰ ਸੁਰੱਖਿਅਤ ਬਚਾ ਲਿਆ ਹੈ।

ਪੁਲਿਸ ਨੇ ਮਹਿਲਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਪਿੰਡ ਮੂਡ ਖੇੜਾ ਦੀ ਰਹਿਣ ਵਾਲੀ ਇੱਕ 14 ਸਾਲਾ ਬੱਚੀ ਨੂੰ ਉਸਦੇ ਹੀ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਘਰੇ ਬੁਲਾਇਆ ਅਤੇ ਉਸ ਤੋਂ ਬਾਅਦ ਉਸ ਨੂੰ ਮੋਟਰਸਾਈਕਲ ਤੇ ਪਿੰਡ ਖੇੜੀ ਜੱਟਾਂ ਦੇ ਵਿੱਚ ਲੈ ਗਈ। ਜਿੱਥੇ ਪਰਿਵਾਰ ਦੇ ਦੱਸਣ ਅਨੁਸਾਰ ਉਸਦਾ ਵਿਆਹ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: Sukhpal Khaira News: ਸੁਖਪਾਲ ਖਹਿਰਾ ਦਾ ਵੱਡਾ ਬਿਆਨ- 'ਥੋੜੇ ਸਮੇਂ ਬਾਅਦ ਗੋਲਡੀ ਖੁਦ ਕਹੇਗਾ ਮੈਂ ਕਾਂਗਰਸ 'ਚ ਵਾਪਿਸ ਆਉਣਾ'

ਇਸ ਦੌਰਾਨ ਜਦੋਂ ਲੜਕੀ ਘਰੇ ਨਹੀਂ ਆਈ ਤਾਂ ਉਸਦੀ ਕਈ ਦਿਨ ਤਲਾਸ਼ ਕੀਤੀ ਗਈ ਅਤੇ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਉਕਤ ਬੱਚੀ ਪਿੰਡ ਦੀ ਰਹਿਣ ਵਾਲੀ ਪਰਮਜੀਤ ਕੌਰ ਨਾਮ ਕੌਰਤ ਦੇ ਨਾਲ ਮੋਟਰਸਾਈਕਲ ਤੇ ਜਾਂਦੀ ਹੋਈ ਨਜ਼ਰ ਆ ਗਈ। ਜਿਸ ਮਗਰੋਂ ਪਿੰਡ ਵਾਸੀ ਸਮੇਤ ਪੁਲਿਸ ਉਸ ਔਰਤ ਦੇ ਘਰੇ ਪਹੁੰਚੇ ਪਹਿਲਾਂ ਤਾਂ ਉਸ ਔਰਤ ਨੇ ਇਸ ਪ੍ਰਤੀ ਆਪਣੀ ਅਣਭਿੱਜਤਾ ਜਾਹਿਰ ਕੀਤੀ ਪਰ ਬਾਅਦ ਦੇ ਵਿੱਚ ਜਦੋਂ ਉਸਨੂੰ ਸੀਸੀਟੀਵੀ ਕੈਮਰਿਆਂ ਦੀ ਗੱਲ ਦੱਸੀ ਗਈ ਤਾਂ ਉਹ ਮੰਨ ਗਈ ਅਤੇ ਲੜਕੀ ਨੂੰ ਪੁਲਿਸ ਨੇ ਪਿੰਡ ਖੇੜੀ ਜੱਟਾਂ ਤੋਂ ਬਰਾਮਦ ਕਰ ਲਿਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੀ ਇਸ ਔਰਤ ਤੋਂ ਪਿੰਡ ਵਾਸੀ ਪਹਿਲਾਂ ਵੀ ਬਹੁਤ ਪਰੇਸ਼ਾਨ ਹਨ ਅਤੇ ਉਸਨੇ ਸਿਰਫ ਇੱਕ ਹੀ ਨਹੀਂ ਬਲਕਿ ਹੋ ਸਕਦਾ ਹੈ ਕਿ ਹੋਰ ਲੜਕੀਆਂ ਦੇ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਹੋਵੇ। ਪਰਿਵਾਰ ਨੇ ਵਕਤ ਰਹਿੰਦੇ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਬੱਚੀ ਨੂੰ ਬਰਾਮਦ ਕਰ ਲਿਆ।

ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਡੁੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਤਾਂ ਕਈ ਅਜਿਹੇ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ ਜਿਨਾਂ ਦੇ ਵਿੱਚ ਅਜਿਹੀਆਂ ਮਾਸੂਮ ਬੱਚਿਆਂ ਨੂੰ ਅੱਗੇ ਵੇਚ ਦਿੱਤਾ ਗਿਆ ਹੋਵੇਗਾ। ਫਿਲਹਾਲ ਪੁਲਿਸ ਕਾਰਵਾਈ ਦੀ ਗੱਲ ਕਹਿ ਰਹੀ ਹੈ ਅਤੇ ਕਿਹਾ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਹੋਰ ਮਾਮਲਾ ਵੀ ਪੁੱਛਗਿੱਛ ਦੌਰਾਨ ਉਕਤ ਔਰਤ ਕੋਲੋਂ ਸਾਹਮਣੇ ਆਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Trending news