Sangrur News: ਸੁਖਪਾਲ ਖਹਿਰਾ ਦੇ ਹੱਕ ਵਿੱਚ ਪਤਨੀ ਅਤੇ ਨੂੰਹ ਨੇ ਕੀਤੀ ਚੋਣ ਪ੍ਰਚਾਰ
Advertisement
Article Detail0/zeephh/zeephh2251478

Sangrur News: ਸੁਖਪਾਲ ਖਹਿਰਾ ਦੇ ਹੱਕ ਵਿੱਚ ਪਤਨੀ ਅਤੇ ਨੂੰਹ ਨੇ ਕੀਤੀ ਚੋਣ ਪ੍ਰਚਾਰ

Sangrur News: ਸੰਗਰੂਰ ਤੋਂ ਅਕਾਲੀ ਉਮੀਦਵਾਰ ਇਕਬਾਲ ਸਿੰਘ ਝੂੰਦਾ, ਬੀਜੇਪੀ ਤੋਂ ਅਵਿਨਾਸ਼ ਰਾਏ ਖੰਨਾ, ਆਮ ਆਮਦੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਸ੍ਰੋਮਣੀ ਅਕਾਲੀ ਦਲ (ਅ) ਤੋਂ ਸਿਮਨਰਜੀਤ ਸਿੰਘ ਮਾਨ ਚੋਣ ਮੈਦਾਨ ਵਿਚ ਨਿਤਰੇ ਹਨ।

Sangrur News: ਸੁਖਪਾਲ ਖਹਿਰਾ ਦੇ ਹੱਕ ਵਿੱਚ ਪਤਨੀ ਅਤੇ ਨੂੰਹ ਨੇ ਕੀਤੀ ਚੋਣ ਪ੍ਰਚਾਰ

Sangrur News: ਕਾਂਗਰਸ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਸੰਗਰੂਰ ਲੋਕ ਸਭਾ ਕਾਫੀ ਵੱਡੀ ਲੋਕ ਸਭਾ ਮੰਨ ਜਾਂਦੀ ਹੈ। ਜਿਸ ਨੂੰ ਜਿੱਤਣ ਲਈ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦਾ ਪਰਿਵਾਰ ਪੂਰਾ ਜ਼ੋਰ ਲਗਾ ਰਿਹਾ ਹੈ। ਖਹਿਰਾ ਦੇ ਨਾਲ ਨਾਲ ਉਨ੍ਹਾਂ ਦਾ ਪਰਿਵਾਰ ਨੇ ਸੁਖਪਾਲ ਖਹਿਰਾ ਲਈ ਸੰਗਰੂਰ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ। 

ਸੁਖਪਾਲ ਖਹਿਰਾ ਦੀ ਧਰਮ ਪਤਨੀ ਅਤੇ ਉਹਨਾਂ ਦੀ ਨੂੰਹ ਮਿਲ ਕੇ ਸੰਗਰੂਰ ਵਿੱਚ ਡੋਰ ਟੂ ਡੋਰ ਜਾ ਰਹੇ ਹਨ ਅਤੇ ਲੋਕਾਂ ਨਾਲ ਮੀਟਿੰਗ ਕਰ ਰਹੇ ਹਨ। ਜ਼ੀ ਮੀਡੀਆ ਦੀ ਟੀਮ ਨੇ ਸੁਖਪਾਲ ਸਿੰਘ ਖਹਿਰਾ ਦੀ ਨੂੰਹ ਨਾਲ ਖਾਸ ਤੌਰ 'ਤੇ ਗੱਲਬਾਤ ਕੀਤੀ।  ਉਨ੍ਹਾਂ ਦੀ ਨੂੰਹ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ ਰਾਜਨੀਤਿਕ ਪਰਿਵਾਰ ਹੈ ਅਤੇ ਅਸੀਂ ਪਹਿਲਾਂ ਵੀ ਚੋਣ ਪ੍ਰਚਾਰ ਕਰਦੇ ਰਹੇ ਹਾਂ। ਪਹਿਲਾਂ ਅਸੀਂ ਭਲੱਥ ਤੋਂ  ਪਾਰਟੀ ਅਤੇ ਪਿਤਾ ਜੀ ਦੇ ਲਈ ਪ੍ਰਚਾਰ ਕਰਦੇ ਸਨ। ਹੁਣ ਅਸੀਂ ਸੰਗਰੂਰ ਵਿੱਚ ਪ੍ਰਚਾਰ ਕਰ ਲਈ ਆਏ ਹਾਂ।

ਬੀਬੀਆਂ ਦੀ ਸਮੱਸਿਆ ਜ਼ਿਆਦਾਤਰ ਬੀਬੀਆਂ ਹੀ ਸਮਝ ਸਕਦੀਆਂ ਹਨ। ਸਾਨੂੰ ਤਿੰਨ-ਚਾਰ ਦਿਨ ਹੋ ਗਏ ਸੰਗਰੂਰ ਦੇ ਵੱਖ-ਵੱਖ ਗਲੀਆਂ ਅਤੇ ਮੁਹੱਲਿਆਂ ਦੇ ਵਿੱਚ ਲੋਕਾਂ ਨਾਲ ਮੀਟਿੰਗ ਕਰ ਰਹੇ ਹਾਂ। ਬੀਬੀਆਂ ਨੇ ਸਾਨੂੰ ਕਿਹਾ ਕਿ ਆਪ ਪਾਰਟੀ ਨੇ ਸਾਨੂੰ 1000 ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

 

ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਸੁਖਪਾਲ ਖਹਿਰਾ ਜੀ ਹੀ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਅਤੇ ਸੰਗਰੂਰ ਜ਼ਿਲ੍ਹੇ ਦੇ ਮੁੱਦਿਆਂ ਨੂੰ ਸੰਸਦ ਦੇ ਵਿੱਚ ਚੁੱਕ ਸਕਦੇ ਹਨ। ਉਹ ਬੜੀ ਬੇਬਾਕੀ ਨਾਲ ਗੱਲ ਕਰਦੇ ਹਨ ਈਡੀ ਵੀ ਸਾਡੇ ਘਰ ਆ ਚੁੱਕੀ ਹੈ ਈਡੀ ਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਦੀ ਅੱਖਾਂ ਦੇ ਵਿੱਚ ਜਰੂਰ ਰੜਕ ਰਹੇ ਹਾਂ।  ਸਾਡਾ ਸਾਰਾ ਪਰਿਵਾਰ ਖਹਿਰਾ ਸਾਹਿਬ ਲਈ ਕਾਂਗਰਸ ਪਾਰਟੀ ਲਈ ਵੋਟ ਮੰਗ ਰਿਹਾ ਹੈ ਅਤੇ ਅਸੀਂ ਚੋਣ ਪ੍ਰਚਾਰ ਦੇ ਵਿੱਚ ਇਸੇ ਤਰ੍ਹਾਂ ਡਟੇ ਰਹਾਂਗੇ।

ਇਹ ਵੀ ਪੜ੍ਹੋ: Sangrur Lok Sabha Seat: ਮਾਲਵਾ ਖੇਤਰ ਦੀ ਸਭ ਤੋਂ ਹੋਟ ਸੀਟ ਸੰਗਰੂਰ, ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ

Trending news